Tuesday, 25 October 2016


ਏ.ਟੀ.ਐਮ. ਦੀ ਲੁੱਟ ਦੀ ਰਕਮ ਵਿਚੋਂ ਦੋਸੀਆਂ ਕੋਲੋਂ 8,00,000/-ਰੁਪਏ ਬਰਾਮਦ : ਭੁੱਲਰ 

ਵਾਰਦਾਤ ਵਿੱਚ ਚ ਸ਼ਾਮਲ  3 ਹੋਰ ਦੋਸੀ ਗ੍ਰਿਫਤਾਰ 

ਐਸ.ਏ.ਐਸ ਨਗਰ, 25 ਅਕਤੂਬਰ (ਸ.ਬ.) ਜਿਲਾ ਪੁਲਿਸ ਨੇ 15-16 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਥਾਣਾ ਲਾਲੜੂ ਦੇ ਅਧੀਨ ਪੈਂਦੇ ਪਿੰਡ ਦੱਪਰ ਵਿਖੇ ਪੰਜਾਬ ਨੈਸ਼ਨਲ ਬੈਂਕ ਦੀ ਏ.ਟੀ.ਐਮ ਮਸ਼ੀਨ ਜਿਸ ਵਿੱਚ 18,43,900/ਰੁਪਏ ਕੈਸ਼ ਸਨ, ਨੂੰ ਪੁੱਟ ਕੇ ਲਿਜਾਣ ਵਾਲੇ ਦੋਸ਼ੀਆਂ ਤੋਂ ਏ.ਟੀ.ਐਮ. ਲੁੱਟ ਦੀ ਰਕਮ ਵਿਚੋਂ 8,00,000/- ਰੁਪਏ ਹੋਰ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ| ਜਿਲ੍ਹਾ ਪੁਲੀਸ ਮੁਖੀ ਸ੍ਰ. ਗੁਰਪ੍ਰੀਤ ਸਿੰਘ ਭੁੱਪਰ ਨੇ ਇਸ ਸੰਬੰਧ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਵਿੱਚੋਂ ਪੁਲਿਸ ਨੇ 1 ਦੋਸ਼ੀ ਨੂੰ 19 ਅਕਤੂਬਰ ਨੂੰ ਗ੍ਰਿਫਤਾਰ ਕਰਕੇ ਉਸ ਦੀ ਨਿਸ਼ਾਨਦੇਹੀ ਤੇ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਦੋਸੀਆਂ ਵੱਲੋਂ ਵਰਤੀ ਗਈ ਇੱਕ ਕਾਰ ਅਤੇ ਕਰੇਨ ਬ੍ਰਾਮਦ ਕਰਵਾਈ ਸੀ ਅਤੇ ਹੁਣ ਪੁਲੀਸ ਨੇ ਇਸ ਵਾਰਦਾਤ ਦੇ ਬਾਕੀ 3 ਹੋਰ ਦੋਸੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਲੁੱਟ ਦੀ ਰਕਮ ਵਿੱਚੋਂ 8 ਲੱਖ ਦੀ ਨਕਦੀ ਬਰਾਮਦ ਕੀਤੀ ਹੈ| 

ਉਹਨਾ ਦੱਸਿਆ ਕਿ ਇਸ ਵਾਰਦਾਤ ਸਬੰਧੀ ਤਫਤੀਸ਼ ਦੌਰਾਨ ਪੁਲਿਸ ਨੇ  ਦੋਸ਼ੀ ਰਣਜੀਤ (25) ਸਾਲ, ਦੋਸੀ ਧਰਮ ਰਾਜ ਉਰਫ ਧੰਮਾ (32), ਦੋਸ਼ੀ ਕ੍ਰਿਸ਼ਨ ਕੁਮਾਰ ਉਰਫ ਬੱਲੂ (18) ਤਿੰਨੇ ਵਾਸੀ ਮੌਲੀ ਜਾਗਰਾਂ ਕੰਪਲੈਕਸ ਚੰਡੀਗੜ੍ਹ ਨੂੰ ਗ੍ਰਿਫਤਾਰ ਕੀਤਾ ਹੈ|  ਇਨਾਂ੍ਹ ਸਾਰੇ ਵਿਅਕਤੀਆਂ ਨੂੰ ਅੰਬਾਲਾ ਸਾਈਡ ਵੱਲੋਂ ਆਉਂਦੇ ਹੋਏ ਪੁਲਿਸ ਪਾਰਟੀ ਵੱਲੋਂ ਆਈ.ਟੀ.ਆਈ. ਚੌਂਕ ਲਾਲੜੂ ਤੋਂ ਗ੍ਰਿਫਤਾਰ ਕੀਤਾ ਗਿਆ| ਉਹਨਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਇਹਨਾਂ ਦੋਸ਼ੀਆਂ ਦੀ ਨਿਸ਼ਾਨਦੇਹੀ ਤੇ ਏ.ਟੀ.ਐਮ. ਦੀ ਲੁੱਟ ਦੀ ਰਕਮ ਵਿਚੋਂ ਮੌਲੀ ਜਾਗਰਾਂ ਅਤੇ ਜਗਾਧਰੀ (ਹਰਿਆਣਾ) ਤੋਂ 8 ਲੱਖ ਰੁਪਏ ਬ੍ਰਾਮਦ ਹੋ ਚੁੱਕੇ ਹਨ| ਇਸ ਤੋਂ ਇਲਾਵਾ ਦੋਸੀਆਂ ਨੇ ਆਪਣੀ ਪੁੱਛਗਿੱਛ ਦੌਰਾਨ ਮੰਨਿਆ ਹੈ ਕਿ ਲੁੱਟ ਦੀ ਇਸ ਰਕਮ ਵਿਚੋਂ 4 ਲੱਖ ਰੁਪਏ ਉਹਨਾਂ ਨੇ ਆਪਣੇ ਸਾਥੀ ਰਵਿੰਦਰ ਕੁਮਾਰ ਉਰਫ ਸੰਜੂ ਉਰਫ ਪਿਤਲ ਵਾਸੀ ਮੌਲੀ ਜਾਗਰਾ ਨੂੰ ਦਿੱਤਾ ਸੀ, ਇਸ ਤੋਂ ਇਲਾਵਾ ਬਾਕੀ ਬਚਦੀ ਰਕਮ ਦੋਸੀ ਰਣਜੀਤ ਨੇ ਆਪਣੀਆਂ ਭੈਣਾ, ਆਪਣੇ ਪਿਤਾ, ਆਪਣੀ ਮਾਤਾ, ਆਪਣੇ ਘਰਵਾਲੀ ਅਤੇ ਆਪਣੇ ਭਰਾ ਬਚਨ ਨੂੰ ਹਿੱਸੇ ਵਿੱਚ ਵੰਡ ਦਿੱਤੀ ਸੀ| ਜਿਨ੍ਹਾਂ ਨੇ ਕਿ ਇਹ ਰਕਮ ਆਪਣੇ-ਆਪਣੇ ਅਕਾਉਂਟ ਵਿੱਚ ਬੈਕਾਂ ਵਿੱਚ ਜਮ੍ਹਾ ਕਰਵਾ ਦਿੱਤੀ ਸੀ| ਦੋਸ਼ੀ ਧਰਮ ਉਰਫ ਧੰਮਾ ਨੇ ਵੀ ਆਪਣੇ ਅਕਾਉਂਟ ਵਿੱਚ ਕਰੀਬ 1,60 000 ਰਪਏ ਜਮ੍ਹਾ ਕਰਵਾਉਣੇ ਮੰਨੇ ਹਨ| 

ਉਹਨਾਂ ਦੱਸਿਆ ਕਿ ਇਹਨਾਂ ਦੋਸੀਆਂ ਅਤੇ ਇਹਨਾਂ ਦੇ ਪਰਿਵਾਰਕ ਮੈਬਰਾਂ ਦੇ ਅਕਾਉਂਟ ਵਿੱਚ ਜਮਾਂ ਹੋਈ ਰਕਮ ਬਾਰੇ ਤਫਤੀਸ਼ ਜਾਰੀ ਹੈ| ਇਸ ਤੋਂ ਇਲਾਵਾ ਗ੍ਰਿਫਤਾਰ ਕੀਤੇ ਗਏ ਇਹਨਾਂ ਦੋਸੀਆਂ ਪਾਸੋਂ ਇੱਕ ਲਾਂਸਰ ਕਾਰ ਨੰਬਰ ਸੀ.ਐਚ. 01 ਏ.ਐਫ. 0080 ਬ੍ਰਾਮਦ ਹੋਈ ਹੈ, ਜੋ ਦੋਸ਼ੀਆਂ ਨੇ ਸੈਕਟਰ 23 ਚੰਡੀਗੜ੍ਹ ਤੋਂ ਚੋਰੀ ਕਰਨੀ ਮੰਨੀ ਹੈ| ਇਸ ਤੋਂ ਇਲਾਵਾ ਦੋਸ਼ੀਆਂ ਨੇ ਪੁੱਛਗਿੱਛ ਦੌਰਾਨ ਮੰਨਿਆ ਹੈ ਕਿ ਇਹਨਾਂ ਨੇ ਜੇਲ ਵਿੱਚੋਂ ਬਾਹਰ ਆਉਣ ਤੋਂ ਬਾਅਦ ਆਪਣੇ ਸਾਥੀਆਂ ਨਾਲ ਮਿਲ ਕੇ ਸੈਕਟਰ 22 ਚੰਡੀਗੜ੍ਹ ਵਿਖੇ ਕਰਿਆਨੇ ਦੀ ਦੁਕਾਨ ਵਿਚੋਂ ਕੈਸ ਚੋਰੀ ਕੀਤਾ ਸੀ ਅਤੇ ਜੀਰਕਪੁਰ, ਲੁਧਿਆਣਾ, ਫਗਵਾੜਾ ਅਤੇ ਬਲਾਚੌਰ ਵਿਖੇ ਵੀ ਪਾੜ ਚੋਰੀ ਦੀਆਂ ਵਾਰਦਾਤਾ ਨੂੰ ਅੰਜਾਮ ਦਿੱਤਾ ਸੀ|

ਉਹਨਾਂ ਦੱਸਿਆ ਕਿ ਦੋਸ਼ੀ ਰਣਜੀਤ ਦੇ ਖਿਲਾਫ 45 ਦੇ ਕਰੀਬ, ਦੋਸੀ ਧਰਮ ਰਾਜ ਉਰਫ ਧੰਮਾ ਦੇ ਖਿਲਾਫ 40 ਦੇ ਕਰੀਬ ਅਤੇ ਦੋਸ਼ੀ ਕ੍ਰਿਸ਼ਨ ਕੁਮਾਰ ਉਰਫ ਬੱਲੂ ਦੇ ਖਿਲਾਫ 2 ਮੁਕੱਦਮੇ ਪੰਚਕੂਲਾ ਅਤੇ ਚੰਡੀਗੜ੍ਹ ਵਿਖੇ ਪਹਿਲਾਂ ਹੀ ਦਰਜ ਹੋਣੇ ਪਾਏ ਗਏ ਹਨ| ਇਸ ਤੋਂ ਇਲਾਵਾ ਇਹ ਵੀ ਪਤਾ ਲੱਗਾ ਹੈ ਕਿ ਉਕੱਤ ਦੋਸੀਆਂ ਦੇ ਇੱਕ ਸਾਥੀ ਦੋਸ਼ੀ ਰਵਿੰਦਰ ਕੁਮਾਰ ਉਰਫ ਸੰਜੂ ਨੇ ਥਾਣਾ ਮੌਲੀ ਜਾਗਰਾਂ ਵਿਖੇ ਸੁਰੰਡਰ ਕੀਤਾ ਹੈ, ਜਿਸ ਨੂੰ ਇਸ ਕੇਸ ਵਿੱਚ ਬਾਅਦ ਵਿੱਚ ਗ੍ਰਿਫਤਾਰ ਕੀਤਾ ਜਾਵੇਗਾ| ਇਸ ਦੇ ਗ੍ਰਿਫਤਾਰ ਕੀਤੇ ਸਾਥੀ ਦੋਸ਼ੀਆ ਦੀ ਪੁੱਛਗਿੱਛ ਤੋਂ ਸਾਹਮਣੇ ਆਇਆ ਹੈ ਕਿ ਲੁੱਟ ਦੀ ਰਕਮ ਵਿਚੋਂ 4 ਲੱਖ ਰੁਪਏ ਦੋਸ਼ੀ ਰਵਿੰਦਰ ਕੁਮਾਰ ਉਰਫ ਸੰਜੂ ਦੇ ਹਿੱਸੇ ਆਏ ਸੀ| ਦੋਸ਼ੀਆਂ ਵੱਲੋਂ ਆਪਣੇ ਅਤੇ ਆਪਣੇ ਰਿਸ਼ਤੇਦਾਰਾਂ ਦੇ ਬੈਂਕ ਖਾਤਿਆਂ ਵਿੱਚ ਲੁੱਟ ਦੀ ਰਕਮ ਵਿਚੋਂ ਕੁਝ ਰਕਮ ਜਮ੍ਹਾਂ ਕਰਵਾਈ ਗਈ ਸੀ ਅਤੇ ਇਹਨਾਂ ਦੇ ਬੈਂਕ ਖਾਤਿਆ ਨੂੰ ਸੀਲ ਕਰਵਾ ਦਿੱਤਾ ਗਿਆ ਸੀ| ਹੁਣ ਤੱਕ ਏ.ਟੀ.ਐਮ. ਦੀ ਲੁੱਟ ਦੀ ਰਕਮ ਵਿਚੋਂ ਦੋਸੀਆਂ ਪਾਸੋਂ 8,00,000/-ਰੁਪਏ ਬ੍ਰਾਮਦ ਹੋ ਚੁੱਕੇ ਹਨ ਅਤੇ ਕੁਝ ਪੈਸੇ ਦੋਸੀਆ ਵੱਲੋਂ ਖਰਚ ਕਰ ਦਿੱਤੇ ਜਾਣੇ ਮੰਨੇ ਹਨ|  ਗ੍ਰਿਫਤਾਰ ਕੀਤੇ ਗਏ ਦੋਸੀਆਂ ਪਾਸੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ|

No comments:

Post a Comment