Wednesday, 12 October 2016


ਸਰਕਾਰ ਨੇ ਚਮਕੌਰ ਸਾਹਿਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤੈ: ਚੰਨੀ

ਸੜਕਾਂ ਦੀ ਮਾੜੀ ਹਾਲਤ ਨੂੰ ਲੈ ਕੇ ਚੰਨੀ ਦਾ ਖਰੜ-ਲਾਂਡਰਾਂ ਰੋਡ ਉਪਰ ਧਰਨਾ


ਖਰੜ, 12 ਅਕਤੂਬਰ (ਸ.ਬ.) ਪੰਥਕ ਪਾਰਟੀ ਅਖਵਾਉਣ ਵਾਲੀ ਪੰਜਾਬ ਦੀ ਅਕਾਲੀ-ਭਾਜਪਾ ਗਠਜੋੜ ਸਰਕਾਰ ਨੇ ਵਿਕਾਸ ਦੇ ਮਾਮਲੇ ਵਿੱਚ ਹਲਕਿਆਂ ਵਿਚਾਲੇ ਪੱਖਪਾਤ ਕੀਤਾ ਹੈ| ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉਪਰ ਉਨ੍ਹਾਂ ਦੇ ਹਲਕੇ ਨੂੰ ਨਜਰਅੰਦਾਜ਼ ਕਰਨ ਦਾ ਦੋਸ਼ ਲਗਾਉਂਦਿਆਂ ਸ੍ਰੀ ਚਮਕੌਰ ਸਾਹਿਬ ਤੋਂ ਵਿਧਾਇਕ ਤੇ ਵਿਰੋਧੀ ਧਿਰ ਦੇ ਲੀਡਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਇਸ ਪੰਥਕ ਪਾਰਟੀ ਨੇ ਇਤਿਹਾਸਿਕ ਪੱਧਰ ਤੇ ਮਹੱਤਵਪੂਰਨ ਹਲਕੇ ਨਾਲ ਪੱਖਪਾਤ ਕੀਤਾ ਹੈ| ਵਿਕਾਸ ਦੇ ਮਾਮਲੇ ਵਿੱਚ ਇਸ ਹਲਕੇ ਨਾਲ ਪੂਰੀ ਤਰ੍ਹਾਂ ਪੱਖਪਾਤ ਕੀਤਾ ਗਿਆ ਹੈ|
ਇਸ ਮੌਕੇ ਖਰੜ-ਲਾਂਡਰਾਂ ਰੋਡ ਉਪਰ ਧਰਨਾ ਦਿੰਦਿਆਂ ਚੰਨੀ ਨੇ ਕਿਹਾ ਕਿ ਸ੍ਰੀ ਚਮਕੌਰ ਸਾਹਿਬ ਦੇ 30 ਤੋਂ ਵੱਧ ਪਿੰਡਾਂ ਨੂੰ ਜਾਣ ਵਾਲੀਆਂ ਖਰੜ ਬਲਾਕ ਦੀਆਂ ਸੜਕਾਂ ਦੀ ਹਾਲਤ ਬਹੁਤ ਮਾੜੀ ਹੈ| ਲੋਕ ਇਨ੍ਹਾਂ ਸੜਕਾਂ ਤੇ ਸਫਰ ਵੀ ਨਹੀਂ ਕਰ ਸਕਦੇ ਅਤੇ ਇਥੇ ਕਈ ਦੁਰਘਟਨਾਵਾਂ ਵਾਪਰ ਚੁੱਕੀਆਂ ਹਨ| ਸ੍ਰੀ ਚਮਕੌਰ ਸਾਹਿਬ ਨੂੰ ਜਾਣ ਵਾਲੇ ਰੋਡ ਦਾ ਸੱਭ ਤੋਂ ਵੱਧ ਬੁਰਾ ਹਾਲ ਹੈ| ਅਸੀਂ ਇਥੇ ਧਰਨੇ ਲਗਾ ਰਹੇ ਹਾਂ, ਲੇਕਿਨ ਬੀਤੇ ਦੱਸ ਸਾਲਾ ਦੌਰਾਨ ਇਸ ਸਰਕਾਰ ਨੇ ਕੁਝ ਨਹੀਂ ਕੀਤਾ ਹੈ|
ਚੰਨੀ ਨੇ ਸਰਕਾਰ ਨੂੰ ਚੇਤਵਾਨੀ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਹਲਕੇ ਦੀਆਂ ਸੜਕਾਂ ਨੂੰ ਰਿਪੇਅਰ ਕਰਨ ਦਾ ਕੰਮ ਤੁਰੰਤ ਸ਼ੁਰੂ ਕੀਤਾ ਜਾਵੇ, ਨਹੀਂ ਤਾਂ, ਆਉਂਦਿਆਂ ਦਿਨਾਂ ਵਿੱਚ ਉਹ ਸਰਕਾਰ ਖਿਲਾਫ ਵੱਡੇ ਪੱਧਰ ਤੇ ਅੰਦੋਲਨ ਛੇੜਨਗੇ|

No comments:

Post a Comment