Friday, 4 November 2016


ਜਿਲੇ ਦੀਆਂ ਮੰਡੀਆਂ ਵਿਚ ਵੱਖ ਵੱਖ ਖਰੀਦ ਏਜੰਸੀਆਂ ਵੱਲੋਂ 01 ਲੱਖ 52 ਹਜ਼ਾਰ 376 ਮੀਟਰਕ ਝੋਨੇ ਦੀ ਕੀਤੀ ਗਈ ਖਰੀਦ : ਡਿਪਟੀ ਕਮਿਸ਼ਨਰ

ਕਿਸਾਨਾਂ ਨੂੰ ਕੀਤੀ ਗਈ 172 ਕਰੋੜ 67 ਲੱਖ ਰੁਪਏ ਦੀ ਅਦਾਇਗੀ 

ਸਕਾਈ ਹਾਕ ਟਾਈਮਜ਼
ਐਸ.ਏ.ਐਸ ਨਗਰ, 04 ਨਵੰਬਰ
           ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲੇ ਵਿੱਚ ਕਿਸਾਨਾਂ ਦੀ ਝੋਨੇ ਦੀ ਫਸਲ ਦਾ ਦਾਣਾ-ਦਾਣਾ ਖਰੀਦ ਕਰਨ ਲਈ ਅਤੇ ਕਿਸਾਨਾਂ ਦੀ ਸਹੂਲਤ ਦੇ ਮੱਦੇ ਨਜ਼ਰ ਖਰੜ, ਦਾਉਂਮਾਜਰਾ, ਭਾਗੋਮਾਜਰਾ, ਕੁਰਾਲੀ, ਖਿਜਰਾਬਾਦ, ਡੇਰਾਬੱਸੀ, ਲਾਲੜੂ, ਤਸਿੰਬਲੀ, ਸਮਗੌਲੀ, ਜੜੌਤ ਅਤੇ  ਬਨੂੰੜ ਵਿਖੇ 11 ਮੁੱਖ ਯਾਰਡ ਸਥਾਪਿਤ ਕੀਤੇ ਗਏ ਸਨ ਜਿਥੇ ਹੁਣ ਤੱਕ ਕਿਸਾਨਾਂ ਵੱਲੋਂ ਲਿਆਂਦੇ ਗਏ ਝੋਨੇ ਦੀ ਫਸਲ ਨੂੰ ਵੱਖ ਵੱਖ ਖਰੀਦ ਏਜੰਸੀਆਂ ਵੱਲੋਂ  01 ਲੱਖ 52 ਹਜ਼ਾਰ 376 ਮੀਟਰਕ ਟਨ ਖਰੀਦਿਆ ਗਿਆ ਹੈ| ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਡੀ.ਐਸ.ਮਾਂਗਟ ਨੇ ਦੱਸਿਆ ਕਿ ਜ਼ਿਲੇ ਦੀਆਂ ਮੰਡੀਆਂ ਵਿੱਚ ਖਰੀਦ ਕੀਤੇ ਗਏ ਝੋਨੇ ਵਿਚੋਂ 01 ਲੱਖ 46 ਹਜ਼ਾਰ 72 ਮੀਟਰਕ ਟਨ ਝੋਨੇ ਦੀ ਲਿਫਟਿੰਗ ਕੀਤੀ ਜਾ ਚੁੱਕੀ ਹੈ| ਉਨਾਂ ਦੱਸਿਆ ਕਿ ਖਰੀਦ ਕੀਤੇ ਝੋਨੇ ਦੇ ਬਦਲੇ ਕਿਸਾਨਾਂ  ਨੂੰ 172 ਕਰੋੜ 67 ਲੱਖ ਰੁਪਏ ਦੀ ਅਦਾਇਗੀ ਵੀ ਕੀਤੀ ਜਾ ਚੁੱਕੀ ਹੈ| 
           ਸ੍ਰੀ ਮਾਂਗਟ ਨੇ ਦੱਸਿਆ ਕਿ ਪਨਗ੍ਰੇਨ ਵੱਲੋਂ 47 ਹਜ਼ਾਰ 365 ਮੀਟਿਰਿਕ ਟਨ, ਮਾਰਕਫੈਡ ਵੱਲੋਂ 34 ਹਜ਼ਾਰ 154 ਮੀਟਿਰਿਕ ਟਨ, ਪਨਸਪ ਵੱਲੋਂ 29 ਹਜ਼ਾਰ 249 ਮੀਟਿਰਿਕ ਟਨ, ਪੰਜਾਬ ਸਟੇਟ ਵੇਅਰ ਕਾਰਪੋਰੇਸਨ ਵੱਲੋਂ 8002 ਮੀਟਿਰਿਕ ਟਨ, ਪੰਜਾਬ ਐਗਰੋ ਵੱਲੋਂ 18 ਹਜ਼ਾਰ 640 ਮੀਟਿਰਿਕ ਟਨ ਅਤੇ ਐਫ਼.ਸੀ.ਆਈ. ਵੱਲੋਂ 14 ਹਜ਼ਾਰ 966 ਮੀਟਿਰਿਕ ਟਨ  ਝੋਨੇ ਦੀ ਖਰੀਦ ਕੀਤੀ ਗਈ ਹੈ| ਡਿਪਟੀ ਕਮਿਸ਼ਨਰ ਨੇ ਝੋਨੇ ਦੀ ਲਿਫਟਿੰਗ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖਰੀਦ ਕੀਤੇ ਗਏ ਝੋਨੇ ਵਿੱਚੋਂ ਪਨਗ੍ਰੇਨ ਵੱਲੋਂ 45 ਹਜ਼ਾਰ 668 ਮੀਟਿਰਿਕ ਟਨ, ਮਾਰਕਫੈਡ ਵੱਲੋਂ 33 ਹਜ਼ਾਰ 372 ਮੀਟਿਰਿਕ ਟਨ, ਪਨਸਪ ਵੱਲੋਂ 28 ਹਜ਼ਾਰ 014 ਮੀਟਿਰਿਕ ਟਨ, ਪੰਜਾਬ ਸਟੇਟ ਵੇਅਰ ਕਾਰਪੋਰੇਸਨ ਵੱਲੋਂ 7954 ਮੀਟਿਰਿਕ ਟਨ, ਪੰਜਾਬ ਐਗਰੋ ਵੱਲੋਂ 16 ਹਜ਼ਾਰ 713 ਮੀਟਿਰਿਕ ਟਨ ਅਤੇ ਐਫ਼.ਸੀ.ਆਈ. ਵੱਲੋਂ 14 ਹਜ਼ਾਰ 351 ਮੀਟਿਰਿਕ ਟਨ  ਝੋਨੇ ਦੀ ਲਿਫ਼ਟਿੰਗ ਕੀਤੀ ਜਾ ਚੁੱਕੀ ਹੈ ਅਤੇ ਬਾਕੀ ਰਹਿੰਦੇ ਝੋਨੇ ਦੀ ਲਿਫਟਿੰਗ ਜਲਦੀ ਤੋਂ ਜਲਦੀ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ ਗਈਆਂ ਹਨ|
         ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਝੋਨੇ ਦੀ ਰਹਿੰਦ ਖੁਹੰਦ ਨੂੰ ਅੱਗ ਨਾ ਲਗਾਉਣ ਕਿਉਂਕਿ ਇਸ ਨਾਲ ਜਿਥੇ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ ਉਥੇ ਖੇਤਾਂ ਵਿਚਲੇ ਕਿਸਾਨ ਮਿੱਤਰ ਕੀੜੇ ਵੀ ਮਰ ਜਾਂਦੇ ਹਨ|

No comments:

Post a Comment